Current Date: 18 Jan, 2025

मल्लियां दहलीज़ा माये तेरियां (Maliya Dehlijan Maye Teriyan)

- Mani Ladla

मल्लियां दहलीज़ा माये तेरियां

ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ, ਓਦੋਂ ਦਾ ਮੈਂ ਮੌਜ ਵਿੱਚ ਹਾਂ | -੨
ਰਾਤਾਂ ਲੰਘ ਗਈਆਂ ਨੇ ਹਨੇਰੀਆਂ,-੨ ਓਦੋਂ ਦਾ ਮੈਂ ਮੌਜ ਵਿੱਚ ਹਾਂ ||
ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਸਦਰਾਂ ਅਧੂਰੀਆਂ ਮਾਂ, ਪੂਰੀਆਂ ਤੂੰ ਕੀਤੀਆਂ |
ਤੈਂਨੂੰ ਕਿਹੜਾ ਭੁੱਲ, ਮਾਂ ਕੀ ਮੇਰੇ ਨਾਲ ਬੀਤੀਆਂ || -੨
ਹੋਈਆਂ ਨੇ ਮੁਰਾਦਾਂ ਸਭ ਪੂਰੀਆਂ, -੨ ਓਦੋਂ ਦਾ ਮੈਂ ਮੌਜ ਵਿੱਚ ਹਾਂ -  -  -
ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਕਰਾਂ ਧੰਨਵਾਦ ਤੇਰਾ, ਸੋਹਣੀ ਜ਼ਿੰਦਗੀ ਲਈ |
ਬਖਸ਼ੀ ਆਵਾਜ਼ ਮਾਂ ਤੂੰ, ਆਪਣੀ ਬੰਦਗੀ ਲਈ || -੨
ਬਾਹਾਂ ਫੜੀਆਂ ਨੇ ਜਦੋਂ ਤੋਂ ਤੂੰ ਮੇਰੀਆਂ, -੨ ਓਦੋਂ ਦਾ ਮੈਂ ਮੌਜ ਵਿੱਚ ਹਾਂ -  -  -
ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

ਸਿਫ਼ਤ ਕਰਾਂ ਕਿਵੇਂ, ਦਿੱਤੇ ਤੇਰੇ ਪਿਆਰ ਦੀ |
ਲਾਜ਼ ਬਚਾਈ, "ਲਾਡਲੇ" ਦੇ ਪਰਿਵਾਰ ਦੀ || -੨
"ਰੱਜ਼ਤ" ਜਦੋਂ ਦਾ ਬਣਿਆ ਗੁਲਾਮ ਮਾਂ, -੨ ਓਦੋਂ ਦਾ ਮੈਂ ਮੌਜ ਵਿੱਚ ਹਾਂ -  -  -
ਮੱਲੀਆਂ ਦਹਿਲੀਜਾਂ ਮਾਏਂ ਤੇਰੀਆਂ - - - - - - - - - - - - - - - - - -

अगर आपको यह भजन अच्छा लगा हो तो कृपया इसे अन्य लोगो तक साझा करें।