Current Date: 18 Jan, 2025

चिंतपूर्णी दा दर सोहना (Chintpurni Da Dar Sohna )

- Lovish Love


चिंतपूर्णी दा दर सोहना

कोई पिपला दी छा होवे,
होर कोई होवे ना होवे,
मेरे कोल मेरी माँ होवे....  

कोई वगदी नहर होवे,
मईया तेरे भगता दा,
कोई वखरा ही शहर होवे.....

लड़ी दुखा वाली टूट गई ए,
मईया तेरा ना लै के,
मेरी चिंता ही मुक्क गई ए.....

सोने दी ग्लासी ए,
आऊंन दिया लख खुशियां,
माँ तेरे जान दी उदासी ए.....

झंडे वाली दा दर सोहना,
चिंतपूर्णी दा दर सोहना,
एह्दे जेहा दुनिया ते,
कोई होर नहीं होना.....

गल पा लये पल्ले आ,
चिठ्ठी आयी शेरावाली दी,
असी मईया दर चले आ.....

मैनु हिचकी आउंदी ए,
मैनु पेया इंझ लगदा,
शेरावाली माँ बुलाउंदी ए,
मैनु पेया इंझ लगदा,
चिंतपूर्णी माँ बुलाउंदी ए.....

लग्गे चुन्नी नू सितारे आ,
मईया तेरी चुन्नी नू,
लग्गे चुन्नी नू सितारे आ,
शेरावाली मईया ने,
सानू लाये नज़ारे आ......

डोरां तोड़ी ना प्रीत दियां,
लव पेया मंगदा ए,
तैथों खैरा संगीत दिया....


ਚਿੰਤਪੁਰਣੀ ਦਾ ਦਰ ਸੋਹਣਾ

ਕੋਈ ਪਿੱਪਲਾਂ ਦੀ ਛਾਂ ਹੋਵੇ |-2
ਹੋਰ ਕੋਈ ਹੋਵੇ ਨਾ ਹੋਵੇ,
ਮੇਰੇ ਕੋਲ ਮੇਰੀ ਮਾਂ ਹੋਵੇ ||-2
--------------------------------------
ਕੋਈ ਵਗਦੀ ਨਹਿਰ ਹੋਵੇ |-2
ਮਈਆ ਤੇਰੇ ਭਗਤਾਂ ਦਾ,
ਕੋਈ ਵੱਖਰਾ ਹੀ ਸ਼ਹਿਰ ਹੋਵੇ ||-2
--------------------------------------
ਲੜੀ ਦੁੱਖਾਂ ਵਾਲੀ ਟੁੱਟ ਗਈ ਏ |-2
ਮਈਆ ਤੇਰਾ ਨਾ ਲੈਕੇ,
ਮੇਰੀ ਚਿੰਤਾ ਹੀ ਮੁੱਕ ਗਈ ਏ ||-2
--------------------------------------
ਸੋਨੇ ਦੀ ਗਲਾਸੀ ਏ |-2
ਆਉਣ ਦੀਆਂ ਲੱਖ ਖੁਸ਼ੀਆਂ,
ਮਾਂ ਤੇਰੇ ਜਾਣ ਦੀ ਉਦਾਸੀ ਏ ||-2
--------------------------------------
ਝੰਡੇ ਵਾਲੀ ਦਾ ਦਰ ਸੋਹਣਾ |-1
ਚਿੰਤਪੁਰਣੀ ਦਾ ਦਰ ਸੋਹਣਾ |-1
ਇਹਦੇ ਜਿਹਾ ਦੁਨੀਆ ਤੇ,
ਕੋਈ ਹੋਰ ਨਹੀਂ ਹੋਣਾ ||-2
--------------------------------------
ਗਲ ਪਾ ਲਏ ਪੱਲੇ ਆ |-2
ਚਿੱਠੀ ਆਈ ਸ਼ੇਰਾਂਵਾਲੀ ਦੀ,
ਅਸੀਂ ਮਈਆ ਦਰ ਚੱਲੇ ਆ ||-2
--------------------------------------
ਮੈਂਨੂੰ ਹਿਚਕੀ ਆਉਂਦੀ ਏ |-2
ਮੈਂਨੂੰ ਪਿਆ ਇੰਝ ਲਗਦਾ,
ਸ਼ੇਰਾਂਵਾਲੀ ਮਾਂ ਬੁਲਾਉਂਦੀ ਏ ||-2
ਮੈਂਨੂੰ ਪਿਆ ਇੰਝ ਲਗਦਾ,
ਚਿੰਤਪੁਰਣੀ ਬੁਲਾਉਂਦੀ ਏ |||-1
--------------------------------------
ਲੱਗੇ ਚੁੰਨੀ ਨੂੰ ਸਿਤਾਰੇ ਆ |-1
ਮਈਆ ਤੇਰੀ ਚੁੰਨੀ ਨੂੰ ||-2
ਲੱਗੇ ਚੁੰਨੀ ਨੂੰ ਸਿਤਾਰੇ ਆ |-2
ਸ਼ੇਰਾਂਵਾਲੀ ਮਈਆ ਨੇ,
ਸਾਂਨੂੰ ਲਾਏ ਨਜ਼ਾਰੇ ਆ ||-2
--------------------------------------
ਡੋਰਾਂ ਤੋੜੀ ਨਾ ਪ੍ਰੀਤ ਦੀਆਂ |-2
ਲਵ ਪਿਆ ਮੰਗਦਾ ਏ,
ਤੈਥੋਂ ਖੈਰਾਂ ਸੰਗੀਤ ਦੀਆਂ ||-2

अगर आपको यह भजन अच्छा लगा हो तो कृपया इसे अन्य लोगो तक साझा करें।